ਔਰਤਾਂ ਅਤੇ HIV ਦਾ ਟੈਸਟ ਕਰਵਾਉਣਾ

ਜਦੋਂ ਤੋਂ ਇਹ ਪਹਿਲੀ ਵਾਰ ਸਮਝਿਆ ਗਿਆ ਸੀ ਕਿ ਗਰਭਅਵਸਥਾ, ਪ੍ਰਸੂਤੀ ਪੀੜਾਂ ਅਤੇ ਜਣੇਪੇ ਦੌਰਾਨ, ਜਾਂ ਛਾਤੀਆਂ ਦਾ ਦੁੱਧ ਪਿਲਾਉਣ ਰਾਹੀਂ HIV ਦੀ ਲਾਗ ਇੱਕ ਮਾਂ ਤੋਂ ਉਸਦੇ ਬੱਚੇ ਨੂੰ ਤਬਦੀਲ ਹੋ ਸਕਦੀ ਹੈ, ਤਦ ਤੋਂ ਔਰਤਾਂ HIV ਲਈ ਟੈਸਟ ਕਰਵਾਉਣ ਦਾ ਇੱਕ ਕੇਂਦਰ ਬਿੰਦੂ ਰਹੀਆਂ ਹਨ। ਪਰ ਜੇ ਕੋਈ ਔਰਤ ਗਰਭਵਤੀ ਨਹੀਂ ਹੈ ਜਾਂ ਬੱਚੇ ਪੈਦਾ ਕਰਨ ਦੀ ਉਮਰ ਦੀ ਨਹੀਂ ਹੈ, ਤਾਂ ਹੋ ਸਕਦਾ ਹੈ ਉਹ HIV ਟੈਸਟ ਦੀ ਮੰਗ ਨਾ ਕਰੇ ਜਾਂ ਉਸਨੂੰ ਇਸਦੀ ਪੇਸ਼ਕਸ਼ ਨਾ ਕੀਤੀ ਜਾਵੇ। ਬਹੁਤ ਸਾਰੇ ਲੋਕਾਂ ਵਾਸਤੇ, ਇਹ ਧਾਰਨਾ ਬਣੀ ਹੋਈ ਹੈ ਕਿ HIV ਪ੍ਰਮੁੱਖ ਤੌਰ ’ਤੇ ਉਹਨਾਂ ਪੁਰਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਪੁਰਸ਼ਾਂ ਨਾਲ ਸੰਭੋਗ ਕਰਦੇ ਹਨ, ਉਹ ਲੋਕ ਜੋ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਅਤੇ ਅਫਰੀਕਾ ਅਤੇ ਕੈਰੀਬੀਅਨ ਤੋਂ ਨਵੇਂ ਆਉਣ ਵਾਲੇ ਲੋਕ, ਇਸ ਲਈ ਹੋ ਸਕਦਾ ਹੈ ਹੋਰਨਾਂ ਔਰਤਾਂ ਨੂੰ ਖਤਰੇ ਵਿੱਚ ਨਾ ਹੋਣ ਵਜੋਂ ਦੇਖਿਆ ਜਾਵੇ।

ਫੇਰ ਵੀ ਬਹੁਤ ਸਾਰੀਆਂ ਔਰਤਾਂ HIV ਦੀ ਲਾਗ ਪ੍ਰਤੀ ਵਿੰਨਣਸ਼ੀਲ ਹਨ ਅਤੇ ਉਹਨਾਂ ਨੂੰ ਉੱਚ ਗੁਣਵਤਾ ਦੀ HIV ਟੈਸਟਿੰਗ ਅਤੇ ਸਲਾਹ-ਮਸ਼ਵਰੇ ਤੱਕ ਪਹੁੰਚ ਦੀ ਲੋੜ ਹੁੰਦੀ ਹੈ ਜੋ ਉਹਨਾਂ ਦੀਆਂ ਲੋੜਾਂ ਦਾ ਹੁੰਗਾਰਾ ਭਰੇ। HIV ਟੈਸਟਿੰਗ ਦੀ ਪ੍ਰਕਿਰਿਆ ਦੇ ਸਾਰੇ ਪੱਖਾਂ ਵਿੱਚ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਤ ਅਤੇ ਇਹਨਾਂ ਦੀ ਰੱਖਿਆ ਕਰਦੇ ਹੋਏ, HIV ਟੈਸਟਿੰਗ ਦਾ ਵਿਸਤਾਰ ਕੀਤਾ ਜਾ ਸਕਦਾ ਹੈ ਅਤੇ ਕਰਨਾ ਚਾਹੀਦਾ ਹੈ।

[Les femmes et le VIH – « Les femmes et le test de sérodiagnostic du VIH » en Pendjabi]
Auteur
Sujet
Langue